Friday, August 21, 2009

ਬਲਰਾਮ ਅਗਰਵਾਲ





ਬਲਰਾਮ ਅਗਰਵਾਲ ਹਿੰਦੀ ਲਘੁਕਥਾ ਸਾਹਿਤ ਦੇ ਮਹੱਤਵਪੂਰਨ ਹਸਤਾਖਰਾਂ ਵਿੱਚੋਂ ਇਕ ਹਨ। ਇਸ ਲੇਖਕ ਦਾ ਪਰੀਚੈ ਤੇ ਤਿੰਨ ਰਚਨਾਵਾਂ ਪਾਠਕਾਂ ਦੇ ਰੂਬਰੂ ਕਰਨ ਦੀ ਖੁਸ਼ੀ ਲੈ ਰਿਹਾ ਹਾਂਅਗਰਵਾਲ।
******
ਜਨਮ : 26 ਨਵੰਬਰ, 1952 ਨੂੰ ਬੁਲੰਦਸ਼ਹਿਰ (ਯੂ.ਪੀ.) ਵਿਚ
ਸਿੱਖਿਆ : ਐਮ.ਏ.(ਹਿੰਦੀ), ਅਨੁਵਾਦ ਵਿਚ ਪੋਸਟਗ੍ਰੈਜੂਏਸ਼ਨ ਡਿਪਲੋਮਾ
ਮੌਲਿਕ ਪੁਸਤਕਾਂ : ਕਥਾ ਸੰਗ੍ਰਹਿ—‘ਸਰਸੋਂ ਕੇ ਫੂਲ’(1994), ‘ਦੂਸਰਾ ਭੀਮ’(1996), ‘ਜ਼ੁਬੈਦਾ’(2004) ਤੇ ‘ਚੰਨਾ ਚਰਨਦਾਸ’(2004)
ਸੰਪਾਦਨਾ : ਕੁਝ ਲਘੂ ਪਤ੍ਰਿਕਾਵਾਂ ਦੇ ਲਘੂਕਥਾ ਵਿਸ਼ੇਸ਼ਾਂਕਾਂ ਤੋਂ ਇਲਾਵਾ ਭਾਰਤੇਂਦੁ ਹਰੀਸ਼ਚੰਦਰ, ਪ੍ਰੇਮਚੰਦ, ਜੈ ਸ਼ੰਕਰ ਪ੍ਰਸਾਦ, ਸ਼ਰਤ ਚੰਦਰ, ਰਵਿੰਦਰਨਾਥ ਟੈਗੋਰ, ਬਾਲ ਸ਼ੌਰਿ ਰੈੱਡੀ ਆਦਿ ਲੇਖਕਾਂ ਦੀਆਂ ਚਰਚਿਤ/ਜ਼ਬਤ ਕਹਾਣੀਆਂ ਦੇ ਸੰਗ੍ਰਹਿ ਸੰਪਾਦਤ।
ਮਲਿਆਲਮ ਕੀ ਚਰਚਿਤ ਲਘੂਕਥਾਏਂ’(1997) ਤੋਂ ਬਾਦ ‘ਤੇਲਗੂ ਲਘੂਕਥਾਏਂ’ ਉੱਤੇ ਕੰਮ ਜਾਰੀ।
ਵਿਸ਼ੇਸ਼ : ਮਿਆਰੀ ਪੱਤਰ-ਪਤ੍ਰਿਕਾਵਾਂ ਵਿਚ ਲੇਖ, ਕਹਾਣੀਆਂ ਤੇ ਲਘੂਕਥਾਵਾਂ ਆਦਿ ਪ੍ਰਕਾਸ਼ਿਤ। ਅਨੇਕਾਂ ਰਚਨਾਵਾਂ ਦਾ ਵਿਭਿੰਨ ਭਾਰਤੀ ਭਾਸ਼ਾਵਾਂ ਵਿਚ ਅਨੁਵਾਦ। ਹਿੰਦੀ ਫੀਚਰ ਫਿਲਮ ‘ਕੋਖ’ ਦੇ ਸੰਵਾਦ-ਲੇਖਨ ਵਿਚ ਸਹਿਯੋਗ।
ਸੰਪਰਕ : ਐਮ-70, ਨਵੀਨ ਸ਼ਾਹਦਰਾ, ਦਿੱਲੀ-110032
ਫੋਨ: 011-22323249 ਮੋਬਾਈਲ : 09968094431
ਈ.ਮੇਲ: ableram2611@gmail.com
**************
1. ਇਕੱਲਾ ਕਦੋਂ ਤਕ ਲੜੂਗਾ ਜਟਾਯੂ
ਲਗਭਗ ਚੌਥੇ ਸਟੇਸ਼ਨ ਤੱਕ ਕੰਪਾਰਟਮੈਂਟ ਵਿੱਚੋਂ ਸਾਰੇ ਯਾਤਰੀ ਉੱਤਰ ਗਏ। ਰਹਿ ਗਿਆ ਮੈਂ ਤੇ ਵਧ ਰਹੀ ਠੰਡ ਕਾਰਨ ਵਾਰ-ਵਾਰ ਕੰਬ ਰਹੀ, ਸਹਿਮੀਆਂ ਅੱਖਾਂ ਵਾਲੀ ਉਹ ਕੁੜੀ। ਕੰਪਾਰਟਮੈਂਟ ਵਿਚ ਅਚਾਨਕ ਪੈਦਾ ਹੋ ਗਏ ਇਸ ਇਕਾਂਤ ਨੇ ਮੇਰੇ ਮਨ ਵਿਚ ਕਈ ਕਲਪਨਾਵਾਂ ਭਰ ਦਿੱਤੀਆਂਕਾਸ਼ ! ਪਤਨੀ ਇਨ੍ਹੀਂ ਦਿਨੀਂ ਪੇਕੇ ਹੁੰਦੀ…ਬੀਮਾਰ… ਹਸਪਤਾਲ ਵਿਚ ਹੁੰਦੀ…ਜਾਂ ਫਿਰ…। ਕਲਪਨਾਵਾਂ ਦੇ ਇਸ ਪਾਗਲਪਨ ਵਿਚ ਮੈਂ ਆਪਣੀ ਸੀਟ ਤੋਂ ਉੱਠ ਕੇ ਉਹਦੇ ਕੋਲ ਜਾ ਬੈਠਾ।
ਗੱਡੀ ਅਗਲੇ ਸਟੇਸ਼ਨ ਉੱਤੇ ਰੁਕੀ। ਇਕ…ਦੋ…ਤਿੰਨ ਨਵੇਂ ਯਾਤਰੀਆਂ ਨੇ ਪ੍ਰਵੇਸ਼ ਕੀਤਾ, ਪੂਰੇ ਕੰਪਾਰਟਮੈਂਟ ਦਾ ਚੱਕਰ ਲਾਇਆ ਤੇ ਇਕ ਇਕ ਕਰ ਉਹਨਾਂ ਵਿੱਚੋਂ ਦੋ ਸਾਡੇ ਸਾਹਮਣੇ ਵਾਲੀ ਬਰਥ ਉੱਤੇ ਆ ਟਿਕੇ।
ਕਿੱਥੇ ਜਾਉਗੇ?ਗੱਡੀ ਚਲਦਿਆਂ ਹੀ ਇਕ ਨੇ ਪੁੱਛਿਆ।
ਸ਼ਾਮਲੀ।ਮੈਂ ਉੱਤਰ ਦਿੱਤਾ।
ਇਹ ? ਸਭਿਅਤਾ ਦਾ ਲਬਾਦਾ ਲਾਹ ਕੇ ਦੂਜੇ ਨੇ ਪੁੱਛਿਆ।
ਇਹ…ਇਹ…।ਮੈਂ ਹਕਲਾਇਆ।
ਮੈਂ ਪਤਨੀ ਹਾਂ ਇਨ੍ਹਾਂ ਦੀ।ਹਾਲਾਤ ਨੂੰ ਭਾਂਪਦੇ ਹੋਏ ਕੁੜੀ ਬੋਲ ਪਈ। ਉਸਨੇ ਆਪਣੀ ਸੱਜੀ ਬਾਂਹ ਨਾਲ ਮੇਰੀ ਖੱਬੀ ਬਾਂਹ ਨੂੰ ਜਕੜ ਲਿਆ।
ਐਸੀ ਦੀ ਤੈਸੀ… ਤੇਰੀ ਤੇ ਤੇਰੇ ਪਤੀ ਦੀ। ਦੂਜੇ ਨੇ ਤੜਾਕ ਦੇਣੇ ਇਕ ਜ਼ੋਰਦਾਰ ਥੱਪੜ ਮੇਰੇ ਮਾਰਿਆ ਤੇ ਕੁੜੀ ਨੂੰ ਫੜ ਲਿਆ।
ਬਚਾ ਲਓ…ਬਚਾ ਲਓ…ਇੰਜ ਚੁੱਪ ਨਾ ਬੈਠੋ। ਮੇਰੀ ਬਾਂਹ ਨੂੰ ਕੁਝ ਹੋਰ ਜਕੜ ਕੇ ਕੁੜੀ ਭਿਆਨਕ ਡਰ ਤੇ ਨਿਰਾਸ਼ਾ ਵਿਚ ਗਿੜਗਿੜਾਈ। ਤਾਕਤਵਰ ਨਜ਼ਰ ਆ ਰਹੇ ਉਹਨਾਂ ਗੁੰਡਿਆਂ ਨੇ ਜਬਰਦਸਤੀ ਮੇਰੀ ਬਾਂਹ ਤੋਂ ਉਸ ਨੂੰ ਛੁਡਾ ਲਿਆ। ਮੇਰੇ ਵੇਖਦੇ-ਵੇਖਦੇ, ਉਹ ਤੜਫਦੀ-ਚਿੰਘਾੜਦੀ ਉਸ ਕੁੜੀ ਨੂੰ ਕੰਪਾਰਟਮੈਂਟ ਵਿਚ ਦੂਜੇ ਪਾਸੇ ਲੈ ਗਏ।
ਕੁੜੀ ਨੂੰ ਛੱਡ ਦਿਓ।ਉੱਧਰੋਂ ਅਚਾਨਕ ਚਿਤਾਵਨੀ ਭਰੀ ਆਵਾਜ਼ ਆਈ। ਇਹ ਨਿਸ਼ਚੇ ਹੀ ਦੂਜੇ ਪਾਸੇ ਬਹਿ ਗਿਆ ਤੀਜਾ ਯਾਤਰੀ ਸੀ। ਉਸ ਗਹਿਰੀ ਰਾਤ ਨੂੰ ਤੇਜੀ ਨਾਲ ਚੀਰਦੀ ਜਾ ਰਹੀ ਗੱਡੀ ਵਿਚ ਉਸਦੀ ਚਿਤਾਵਨੀ ਦੇ ਨਾਲ ਹੀ ਹੱਥਾਪਾਈ ਤੇ ਮਾਰ ਕੁਟਾਈ ਸ਼ੁਰੂ ਹੋ ਗਈ ਜਾਪੀ। ਕਾਫੀ ਦੇਰ ਤਕ ਇਹ ਦੌਰ ਚਲਦਾ ਰਿਹਾ। ਕਈ ਸਟਸ਼ਨ ਆਏ ਤੇ ਲੰਘ ਗਏ। ਅੰਤ ਡੱਬੇ ਵਿਚ ਸ਼ਾਂਤੀ ਮਹਿਸੂਸ ਕਰ ਮੈਂ ਪਿਸ਼ਾਬ ਦੇ ਬਹਾਨੇ ਉੱਠਣ ਦੀ ਹਿੰਮਤ ਕੀਤੀ। ਜਾ ਕੇ ਲੈਟਰੀਨ ਦਾ ਦਰਵਾਜਾ ਖੋਲ੍ਹਿਆ ਤੀਜੇ ਦਾ ਨੰਗਾ ਸ਼ਰੀਰ ਉੱਥੇ ਪਿਆ ਸੀ…ਲਹੂ ਲੁਹਾਨ… ਥਾਂ-ਥਾਂ ਤੋਂ ਜ਼ਖ਼ਮੀ ਚਿਹਰਾ। ਆਹਟ ਸੁਣ ਕੇ ਛਿਣ ਭਰ ਲਈ ਉਹਦੀਆਂ ਅੱਖਾਂ ਖੁੱਲ੍ਹੀਆਂ। ਨਜ਼ਰ ਮਿਲਦੇ ਹੀ ਅੱਖਾਂ ਦੇ ਪਾਰ ਨਿਕਲਦੀਆਂ ਅੱਖਾਂ। ਮਰ ਮਿਟਣ ਦਾ ਜ਼ਰਾ ਜਿੰਨਾ ਵੀ ਮਾਦਾ ਵੀ ਤੂੰ ਆਪਣੇ ਅੰਦਰ ਪੈਦਾ ਕਰ ਲੈਂਦਾ ਤਾਂ ਕੁੜੀ ਬਚ ਜਾਂਦੀ… ਤੇ ਗੁੰਡੇ !ਕਹਿੰਦੀਆਂ , ਮੇਰੇ ਮੂੰਹ ਉੱਤੇ ਥੁੱਕਦੀਆਂ…ਥੂਹ-ਥੂਹ ਕਰਦੀਆਂ ਅੱਖਾਂ। ਉਫ!
-0-
2. ਗਊ-ਭੋਜ ਕਥਾ
ਯਾਦ ਆਇਆ,ਗਊਸ਼ਾਲਾ ਤੋਂ ਵੀ ਨਿਰਾਸ਼ ਨਿਕਲਦੇ ਹੋਏ ਇੰਦਰ ਨੇ ਪਤਨੀ ਨੂੰ ਦੱਸਿਆ, ਆਪਣਾ ਬਸ਼ੀਰ ਸੀ ਨਾ, ਉਹੀ ਜੋ ਪਿੱਛੇ ਜੇ ਫ਼ਸਾਦਾਂ ’ਚ ਮਾਰਿਆ ਗਿਆ। ਉਹਦੀ ਗਾਂ ਸ਼ਾਇਦ ਗੱਭਣ ਐ।
ਛੀ…ਅ!
ਕਮਾਲ ਕਰਦੀ ਐਂ!ਇੰਦਰ ਨੇ ਗੁੱਸੇ ਵਿਚ ਕਿਹਾ,ਬਸ਼ੀਰ ਦੇ ਕਿੱਲੇ ਨਾਲ ਬਨ੍ਹੀਂ ਹੋਣ ਨਾਲ ਗਾਂ ਗਾਂ ਨਹੀਂ ਰਹੀ, ਬਕਰੀ ਹੋ ਗੀ? ਯਾਦ ਐ ਫ਼ਸਾਦੀਆਂ ਹੱਥੋਂ ਇਸ ਗਾਂ ਨੂੰ ਹਲਾਕ ਹੋਣ ਤੋਂ ਬਚਾਉਣ ਦੇ ਚੱਕਰ ’ਚ ਈ ਜਾਨ ਗਈ ਉਸ ਵਿਚਾਰੇ ਦੀ…
ਦੋ-ਚਾਰ, ਦਸ-ਪੰਜ ਦਿਨ ਦਾ ਸਮਾਂ ਦਿੱਤਾ ਹੁੰਦਾ ਤਾਂ ਕਿਤੇ ਹੋਰ ਲੱਭ ਲੈਂਦੇ ਆਪਾਂ,ਉਸ ਦੀ ਚੁੱਪ ਤੋਂ ਔਖੇ ਹੁੰਦਿਆਂ ਉਹ ਫਿਰ ਬੋਲਿਆ, ਸ਼ੁਭ ਮਹੂਰਤ ਐ!…ਅੱਜ ਤੋਂ ਈ ਸ਼ੁਰੂ ਕਰਨਾ ਪਊਗਾ!…ਪੈ ਗੀ ਸਾਲੇ ਜੋਤਸ਼ੀਆਂ ਦੇ ਚੱਕਰ ’ਚ।
ਚੁੱਪ ਰਹੀ ਮਾਧੁਰੀ, ਕੀ ਕਹਿੰਦੀ। ਸੰਤਾਨ ਪ੍ਰਾਪਤੀ ਜਿਹੇ ਭਾਵੁਕ ਮਾਮਲੇ ਵਿਚ ਬੇਜ਼ੁਬਾਨ ਪੱਥਰ ਅਤੇ ਪਹਿਲੇ ਦਰਜੇ ਦੇ ਬੇਵਕੂਫ ਤੱਕ ਨੂੰ ਪੀਰ-ਔਲੀਆ ਮੰਨ ਕੇ ਪੂਜਣ ਲਗਦੇ ਨੇ ਲੋਕ। ਇਹ ਤਾਂ ਗਾਂ ਸੀ, ਜਿਉਂਦੀ ਤੇ ਸਾਖਸ਼ਾਤ। ਬਸ਼ੀਰ ਦੀ ਹੀ ਸਹੀ। ਘਰ ਪਹੁੰਚ ਕੇ ਉਸਨੇ ਹੱਥ-ਮੂੰਹ ਧੋਤੇ। ਤਿੰਨ ਲੱਪ ਕਣਕ ਦਾ ਆਟਾ ਇਕ ਬਰਤਨ ਵਿਚ ਪਾਇਆ। ਤੋੜਕੇ ਥੋੜਾ ਜਿਹਾ ਗੁੜ ਉਸ ਵਿਚ ਰੱਖਿਆ ਤੇ ਸਾੜੀ ਦੇ ਪੱਲੇ ਨਾਲ ਢਕ ਕੇ, ਬਸ਼ੀਰ ਦੇ ਘਰ ਵੱਲ ਤੁਰ ਪਈ।
ਗਾਂ ਬਾਹਰ ਹੀ ਬਨ੍ਹੀ ਹੋਈ ਸੀ, ਪਰ ਗੱਭਣ ਹੋਣ ਬਾਰੇ ਪੱਕਾ ਕਰਨ ਤੋਂ ਪਹਿਲਾਂ ਉਸ ਨੂੰ ਕੁਝ ਦੇਣਾ ਜੋਤਸ਼ੀ ਦੀ ਸਲਾਹ ਦੇ ਉਲਟ ਜਾਪਿਆ। ਇਸਲਈ ਉਸਨੇ ਕੁੰਡਾ ਖੜਕਾਇਆ। ਸੁੰਨੀਆਂ ਅੱਖਾਂ ਅਤੇ ਉਦਾਸ ਚਿਹਰਾ ਲਈ ਬਸ਼ੀਰ ਦੀ ਵਿਧਵਾ ਨੇ ਦਰਵਾਜਾ ਖੋਲ੍ਹਿਆ। ਵੇਖਦੀ ਰਹਿ ਗਈ ਮਾਧੁਰੀਇਹ ਸੀ ਹੀ ਅਜਿਹੀ, ਜਾਂ…! ਇੰਦਰ ਤਾਂ ਇਕ ਵਾਰ ਇਹ ਵੀ ਦੱਸ ਰਿਹਾ ਸੀ ਕਿ ਬਸ਼ੀਰ ਦਾ ਬੱਚਾ ਇਸਦੇ ਪੇਟ ਵਿੱਚ ਹੈ।
ਕੀ ਹੁਕਮ ਹੈ?
ਮੈਂ…ਮੈਂ ਮਾਧੁਰੀ ਹਾਂ, ਇੰਦਰ ਦੇ ਘਰਵਾਲੀ। ਕਦੇ ਗਾਂ ਨੂੰ ਤੇ ਕਦੇ ਬਸ਼ੀਰ ਦੀ ਬੀਵੀ ਦੇ ਪੇਟ ਨੂੰ ਪਰਖਦੀ ਮਾਧੁਰੀ ਜਿਵੇਂ ਨੀਂਦ ਤੋਂ ਜਾਗੀ, ਆਟਾ ਲਿਆਈ ਆਂ…ਜ਼ਿਆਦਾ ਤਾਂ ਨਹੀਂ, ਫਿਰ ਵੀ ਆਪਣੀ ਹੈਸੀਅਤ ਮੁਤਾਬਕ… ਤੇਰੇ ਲਈ ਜੋ ਵੀ ਹੋ ਸਕਿਆ, ਅਸੀਂ ਕਰਾਂਗੇ ਭੈਣ। ਬਰਤਨ ਉੱਤੋਂ ਪੱਲਾ ਹਟਾ ਕੇ, ਉਸ ਵੱਲ ਥਾਲੀ ਵਧਾਉਂਦੇ ਹੋਏ ਉਹਨੇ ਕਿਹਾ, ਸੰਗ ਨਾ, ਰੱਖ ਲੈ…ਬੱਚੇ ਲਈ।
ਬਸ਼ੀਰ ਦੀ ਵਿਧਵਾ ਨੇ ਚੁੰਨੀ ਨੂੰ ਆਪਣੇ ਪੇਟ ਉੱਪਰ ਸਰਕਾ ਲਿਆ ਤੇ ਫਫਕ ਕੇ ਰੋਂਦੀ ਹੋਈ ਚੁਗਾਠ ਦੇ ਸਹਾਰੇ ਸਰਕਦੀ ਉੱਥੇ ਹੀ ਬੈਠ ਗਈ।
-0-
3. ਅੰਨ੍ਹਾਪਣ
ਆਪਾ ਦੇ ਆਉਣ ਦੀ ਖ਼ਬਰ ਸੁਣਦੇ ਹੀ ਅੰਮੀ ਕੰਮਕਾਰ ਛੱਡ ਕੰਧ ਦਾ ਸਹਾਰਾ ਲੈ ਕੇ ਦੌੜੀ ਚਲੀ ਆਈ। ਆਪਾ ਦਾ ਹੱਥ ਫੜਕੇ ਲਗਭਗ ਖਿੱਚਦੇ ਹੋਏ ਉਹਨਾਂ ਨੂੰ ਕਮਰੇ ਵਿਚ ਵਿਛੇ ਪਲੰਘ ਵੱਲ ਲੈ ਗਈ, ਆ ਬੈਠ।
ਪਲੰਘ ਉੱਤੇ ਬੈਠ ਕੇ ਆਪਾ ਨੇ ਕਮਰੇ ਦੀਆਂ ਦੀਵਾਰਾਂ ਉੱਪਰ ਨਿਗ੍ਹਾ ਘੁਮਾਈ, ਸਭ ਕੁਝ ਉਹੋ ਜਿਹਾ ਹੀ ਸੀ, ਜਿਹਾ ਉਹ ਸੱਤ ਸਾਲ ਪਹਿਲਾਂ ਛੱਡ ਕੇ ਗਈ ਸੀ। ਘਰ ਦੀ ਜੇ ਇਹੀ ਹਾਲਤ ਰਹਿਣੀ ਸੀ ਤਾਂ ਇਕ ਸੜਕੇ ਮਰੀ ਤੇ ਦੂਜੀ ਤਲਾਕਸ਼ੁਦਾ ਬੀਵੀ ਵਾਲੇ ਦਮੇ ਦੇ ਮਰੀਜ਼ ਸ਼ੌਹਰ ਦੇ ਹੱਥਾਂ ਵਿਚ ਸੌਂਪ ਕੇ ਅੰਮੀ ਨੂੰ ਕੀ ਮਿਲਿਆ?
ਸ਼ਾਹਿਦ ਨਹੀਂ ਆਏ?ਅੰਮੀ ਨੇ ਆਪਾ ਦੇ ਹੱਥਾਂ ਵਿਚ ਪਾਏ ਕੰਗਣਾਂ ਨੂੰ ਟਟੋਲਦੇ ਹੋਏ ਰਸਮੀ ਤੌਰ ’ਤੇ ਪੁੱਛਿਆ। ਫਿਰ ਹਥੇਲੀ ਨੂੰ ਉੱਪਰ ਹੇਠ ਝੁਲਾਉਂਦੇ ਹੋਏ ਉਸ ਦੇ ਗਲੇ ਤੇ ਕੰਨਾਂ ਵਿੱਚ ਪਾਏ ਗਹਿਣਿਆਂ ਦੇ ਵਜਨ ਨੂੰ ਤੋਲਣ ਲੱਗੀ।
ਕੋਈ ਜਵਾਬ ਦਿੱਤੇ ਬਿਨਾ ਆਪਾ ਘਰ ਦੇ ਬਿਖਰਾਉ ਅਤੇ ਅੰਮੀ ਦੀਆਂ ਹਰਕਤਾਂ ਨੂੰ ਵਾਰ ਵਾਰ ਵੇਖਦੀ ਰਹੀ।
ਤੂੰ ਅਜੇ ਤਕ ਉਮੀਦ ਤੋਂ ਨਹੀਂ ਹੋਈ?ਅੰਮੀ ਨੇ ਫਿਰ ਪੁੱਛਿਆ ਤੇ ਆਪਾ ਦੀ ਚੁੱਪੀ ਨੂੰ ਸਮਝੇ ਬਿਨਾ ਅੱਗੇ ਬੋਲਦੀ ਗਈ, ਖੈਰ…ਔਲਾਦ ਨੇ ਵੀ ਅਜਿਹੀ ਕਿਹੜੀ ਸੋਨੇ ਦੀ ਬੁਰਕੀ ਮੂੰਹ ’ਚ ਪਾ ਦੇਣੀ ਸੀ ਜਿਹੜੀ ਸ਼ਾਹਿਦ ਨੇ ਤੈਨੂੰ ਨਹੀਂ ਦਿੱਤੀ ਹੋਈ।
ਆਪਾ ਦੀਆਂ ਅੱਖਾਂ ਵਿਚ ਦਰਦ ਦਾ ਦਰਿਆ ਵਹਿ ਆਇਆ। ਧੋ-ਪੂੰਝ ਕੇ ਰੱਸੀ ਉੱਤੇ ਲਟਕਾ ਦਿੱਤੀ ਗਈ ਮੱਛੀ ਵਰਗੀ ਪਰੇਸ਼ਾਨੀ ਨਾਲ ਉਹਨਾਂ ਨੇ ਪਜੇਬਾਂ ਟਟੋਲ ਰਹੀ ਅੰਮੀ ਵੱਲ ਵੇਖਿਆ।
ਸ਼ਾਹਿਦ ਨੇ ਮੈਨੂੰ ਕੀ ਦਿੱਤਾ ਤੇ ਕੀ ਨਹੀਂ ਦਿੱਤਾ, ਤੂੰ ਸਭ ਜਾਣਦੀ ਐਂ ਅੰਮੀ!ਤੜਪ ਕੇ ਉਹ ਵਾਪਸ ਜਾਣ ਲਈ ਪਲੰਘ ਤੋੰ ਉੱਠ ਖੜੀ ਹੋਈ, ਪਤਾ ਨਹੀਂ ਕਿਉਂ, ਤੈਨੂੰ ਵੇਖਣ ਲਈ ਆਉਣ ਵਾਸਤੇ ਮਨ ਮਚਲ ਉਠਦਾ ਸੀ। ਮੋਤੀਆ ਬਿੰਦ ਤਾਂ ਹੁਣ ਉਤਰਿਆ ਐ ਤੇਰੀਆਂ ਅੱਖਾਂ ’ਚ, ਪਰ ਅੰਨ੍ਹਾਪਣ! ਉਹ ਤਾਂ ਕਈ ਵਰ੍ਹੇ ਪਹਿਲਾਂ ਹੀ ਇਨ੍ਹਾਂ ’ਚ ਛਾ ਗਿਆ ਸੀ, ਜਦੋਂ ਆਪਣੀ ਸਤਾਰਾਂ ਸਾਲਾਂ ਦੀ ਜੂਹੀ ਨੂੰ ਸਤਵੰਜਾ ਸਾਲ ਦੇ ਝੁੱਡੂ ਨਾਲ ਬੰਨ੍ਹ ਦਿੱਤਾ ਸੀ।
-0-

No comments:

Post a Comment